audio audioduration (s) 2.19 17.3 | text stringlengths 21 170 | gender class label 2 classes |
|---|---|---|
ਸਾਡੇ ਡੈਲੀਗੇਸ਼ਨ ਦੀਆਂ ਸੋਚਾਂ ਤੇ ਅੰਦਾਜ਼ਿਆਂ ਦੇ ਇਹ ਬਿਲਕੁਲ ਉਲਟ ਸੀ। | 1male | |
ਅਸਾਂ ਸਮਾਜਵਾਦ ਤੇ ਤੀਰਥ-ਸਥਾਨ ਤੋਂ ਕਿਤੇ ਉਚੇਰੇ ਸੁਹਜ ਦੀ ਆਸ ਕੀਤੀ ਹੋਈ ਸੀ। | 1male | |
ਪਰ ਗੌਰ ਨਾਲ ਵੇਖਿਆ ਜਾਏ ਤਾਂ ਇਸ ਵਿਚ ਰੂਸੀਆਂ ਦਾ ਕੋਈ ਕਸੂਰ ਨਹੀਂ ਸੀ। | 1male | |
'ਆਵਾਰਾ' ਵਿਚ ਨਰੋਈ ਹਿੰਦੁਸਤਾਨੀਅਤ ਦੀ ਝਲਕ ਸੀ। | 1male | |
ਇਹ ਤਿੰਨੇ ਬੜੇ ਤਰੱਕੀ-ਪਸੰਦ ਵਿਚਾਰਾਂ ਵਾਲੇ ਤੇ ਵਿਦਿਆਰਥੀ-ਤਹਿਰੀਕ ਦੇ ਉੱਘੇ ਆਗੂ ਰਹਿ ਚੁਕੇ ਸਨ। | 1male | |
ਉਹਨਾਂ ਇਸ ਫਿਲਮ ਦੀ ਕਾਮਯਾਬੀ ਲਈ ਪੂਰਾ ਟਿੱਲ ਲਾਇਆ। | 1male | |
ਬੰਬਈ ਦੇ ਮੈਟਰੋ ਸਿਨੇਮਾ ਵਿਚ ਅਪੂਰਬ ਠਾਠ-ਬਾਠ ਨਾਲ ਫਿਲਮ ਰਿਲੀਜ਼ ਕੀਤੀ। | 1male | |
ਆਪਣੇ ਆਲੇ-ਦੁਆਲੇ ਵਡੇ-ਵਡੇ ਅਦਾਕਾਰਾਂ, ਸੇਠਾਂ ਤੇ ਡਿਸਟ੍ਰੀਬਿਊਟਰਾਂ ਦੀ ਭਿਣ-ਭਿਣ ਨੂੰ ਉਹ ਵੀ ਨਹੀਂ ਸਨ ਰੋਕ ਸਕੇ। | 1male | |
ਨਤੀਜੇ ਵਜੋਂ ਆਪਣਾ ਯਥਾਰਥਵਾਦੀ ਤੇ ਅਗਾਂਹ-ਵਧੂ ਜ਼ਮੀਰ ਨਾਲ ਉਹ ਵੀ ਸਮਝੌਤੇ ਕਰਨ ਲਗ ਪਏ। | 1male | |
ਇਤਨਾ ਹੀ ਨਹੀਂ, ਆਪਣੇ ਸਾਥੀਆਂ ਦੀ ਸ਼ਲਾਘਾ ਦਾ ਹਿੱਸਾ ਵੀ ਆਪਣੇ ਪੇਟੇ ਹੀ ਪਾਉਣ ਲਗ ਪਏ। | 1male | |
ਨਤੀਜੇ ਵਜੋਂ ਸੱਚੇ ਹਿਤ-ਚਿੰਤਕ, ਗੁਣਵਾਨ ਸਾਥੀ ਸਾਥ ਛੱਡ ਗਏ। | 1male | |
ਉਹਨਾਂ ਦੀ ਥਾਂ ਮੂਰਖਾਂ ਤੇ ਚਾਪਲੂਸਾਂ ਨੇ ਲੈ ਲਈ। | 1male | |
ਤਕਨੀਕ ਦਾ ਪਲੜਾ ਰੋਜ਼ ਬਰੋਜ਼ ਭਾਰਾ ਹੁੰਦਾ ਗਿਆ, ਕਲਾ ਦੀ ਆਤਮਾ ਖੁਰਦੀ ਚਲੀ ਗਈ। | 1male | |
ਬਦੇਸ਼ਾਂ ਵਿਚ ਜੋ ਥਾਂ ਬਿਮਲ ਰਾਏ ਨੇ ਬਣਾਈ ਸੀ, ਉਹ ਸਤਿਆਜੀਤ ਰੇਅ ਨੇ ਮੱਲ ਲਈ। | 1male | |
ਫੇਰ ਵਪਾਰਕ ਸੂਝ-ਬੂਝ ਤਾਂ ਉਹਨਾਂ ਕੋਲ ਹੈ ਹੀ ਨਹੀਂ ਸੀ, ਆਖਰ ਕਲਾਕਾਰ ਸਨ। | 1male | |
ਫਿਲਮ ਇੰਡਸਟਰੀ ਲਈ ਇਹ ਬਹੁਤ ਵੱਡਾ ਦੁਖਾਂਤ ਸੀ। | 1male | |
ਉਹਨਾਂ ਜਿਹੇ ਅਲੋਕਾਰ ਫਿਲਮਸਾਜ਼ ਰੋਜ਼ ਰੋਜ਼ ਪੈਦਾ ਨਹੀਂ ਹੁੰਦੇ। | 1male | |
ਸ਼ੁਹਰਤ ਮੈਨੂੰ ਵੀ 'ਦੋ ਬਿਘਾ ਜ਼ਮੀਨ' ਨੇ ਖੂਬ ਦਵਾਈ। | 1male | |
ਹੁਣ ਤਕ ਫਜ਼ੀਤੀ ਦੇ ਡਰ ਮਾਰਿਆਂ ਮੈਂ ਕਦੇ ਇਹਨਾਂ ਗੱਲਾਂ ਦਾ ਜ਼ਿਕਰ ਨਹੀਂ ਸੀ ਕੀਤਾ। | 1male | |
ਉਹੀ ਅਖੌਤ ਕਿ 'ਜਿਹਦੇ ਪੱਲੇ ਦਾਣੇ, ਉਹਦੇ ਕਮਲੇ ਵੀ ਸਿਆਣੇ'। | 1male | |
ਕਈ ਅਕਲਾਂ ਦੇ ਕੋਠੇ ਮੈਨੂੰ ਇਨਕਲਾਬੀ ਖੰਭ ਵੀ ਲਾਉਣ ਲਗ ਪਏ। | 1male | |
ਲਖਪਤੀ ਬਾਪ ਦਾ ਬੇਟਾ, ਜਿਹਦਾ ਦਿਲ ਗਰੀਬਾਂ ਤੇ ਸਿਰਫ ਗਰੀਬਾਂ ਲਈ ਹੀ ਧੜਕਦਾ ਹੈ। | 1male | |
ਉਹ ਪੈਸੇ ਦੇ ਲਾਲਚ ਵਜੋਂ ਨਹੀਂ, ਫਿਲਮੀ ਦੁਨੀਆਂ ਨੂੰ ਇਨਕਲਾਬੀ ਮੋੜ ਦੇਣ ਲਈ ਮੈਦਾਨ ਵਿਚ ਉਤਰਿਆ ਹੈ। | 1male | |
ਪਰ ਪੈਸੇ ਦੇ ਪੱਖੋਂ ਮੈਂ 'ਹਮ ਲੋਗ' ਵਾਂਗ 'ਦੋ ਬਿਘਾ ਜ਼ਮੀਨ' ਮਗਰੋਂ ਵੀ ਠੰਨ-ਠੰਨ ਗੋਪਾਲ ਹੀ ਰਿਹਾ। | 1male | |
ਜਦੋਂ ਕਦੇ ਕੰਮ ਦੀ ਭਾਲ ਵਿਚ ਸਟੂਡੀਉਆਂ ਦੇ ਗੇੜੇ ਮਾਰਦਾ, ਲੋਕਾਂ ਦੀਆਂ ਨਜ਼ਰਾਂ ਮੈਨੂੰ ਵਿੰਨ੍ਹਦੀਆਂ ਪਰਤੀਤ ਹੁੰਦੀਆਂ। | 1male | |
ਹੱਥਾਂ ਪੈਰਾਂ ਦੀਆਂ ਉਂਗਲਾਂ ਵਿਚ ਐਗਜ਼ੀਮੇ (ਖਾਰਸ਼) ਦਾ ਪੁਰਨ ਉਦਘਾਟਨ ਹੋ ਗਿਆ। | 1male | |
ਅਤ ਖੁਦਾ-ਖੁਦਾ ਕਰਕੇ ਇਕ ਕਾਂਟਰੈਕਟ ਨਸੀਬ ਹੋ ਈ ਗਿਆ। | 1male | |
ਮੇਰਾ ਰੋਲ ਤਾਂ ਨਾਇਕ ਦਾ ਸੀ, ਪਰ ਕਾਰੇ ਖਲ-ਨਾਇਕ ਵਰਗੇ। | 1male | |
ਇਕ ਦਿਨ ਸੈੱਟ ਉਤੇ ਅਚਣਚੇਤ ਬਿਮਲ ਤਸ਼ਰੀਫ ਲੈ ਆਏ, ਜਿਵੇਂ ਕਦੇ 'ਹਮ ਲੋਗ' ਦੇ ਸੈੱਟ ਉਤੇ ਆਏ ਸਨ। | 1male | |
ਬਨੋਟੀ ਨਸ਼ੇ ਵਿਚ ਗਿੱਠ ਭਰ ਮੂੰਹ ਲਮਕਾ ਕੇ ਮੈਂ ਕੰਜਰੀ ਦਾ ਨਾਚ ਵੇਖ ਰਿਹਾ ਸਾਂ। | 1male | |
ਬਿਮਲ ਨੂੰ ਵੇਖ ਕੇ ਮੈਨੂੰ ਸ਼ਰਮ ਜਹੀ ਮਹਿਸੂਸ ਹੋਣ ਲੱਗ ਪਈ। | 1male | |
ਪਰ ਅੰਦਰੇ ਅੰਦਰ ਮੇਰਾ ਮਨ ਕੁੜਿੱਤਣ ਨਾਲ ਭਰ ਗਿਆ। | 1male | |
ਮੁਸ਼ਕਲਾਂ ਨਾਲ ਮੇਰਾ ਦਾਣਾ-ਪਾਣੀ ਫੇਰ ਤੁਰਿਆ ਸੀ। | 1male | |
ਉਸ ਵੇਲੇ ਮੇਰੀ ਨਜ਼ਰ ਵਿਚ 'ਵਾਜ਼ੂਬੰਦ' ਦੀ ਕੀਮਤ 'ਦੋ ਬਿਘਾ ਜ਼ਮੀਨ' ਨਾਲੋਂ ਸੌ ਗੁਣਾਂ ਵਧੀਕ ਸੀ। | 1male | |
ਉਸ ਦੇ ਸਹਾਰੇ ਮੇਰੇ ਬੱਚਿਆਂ ਦਾ ਪੇਟ ਪਲਦਾ ਸੀ। | 1male | |
ਕੀ ਬਿਮਲ ਨੂੰ ਇਹੋ ਜਿਹਾ ਵਿਅੰਗ ਕਰਨਾ ਵਾਜਬ ਸੀ, ਜਦ ਆਪ ਉਹਨਾਂ ਮੇਰੀ ਬਾਤ ਨਹੀਂ ਸੀ ਪੁੱਛੀ?। | 1male | |
ਕੀ ਪਤਾ, ਮੇਰੇ ਵਾਂਗ ਬਿਮਲ ਵੀ ਆਪਣੇ ਆਪ ਨੂੰ ਲੋਕਾਂ ਦੀਆਂ ਨਜ਼ਰਾਂ ਨਾਲ ਵੇਖਣ ਲਗ ਪਏ ਹੋਣ। | 1male | |
ਜਿਵੇਂ ਇਨਕਲਾਬੀ ਫਿਲਮ ਨਹੀਂ ਬਣਾਈ ਸਗੋਂ ਸਚਮੁਚ ਇਨਕਲਾਬ ਕੀਤਾ ਹੋਵੇ। | 1male | |
ਥੋੜ੍ਹਾ ਚਿਰ ਪਹਿਲਾਂ ਇਕ ਹੋਰ ਬੰਗਾਲੀ ਨਿਰਦੇਸ਼ਕ ਹੇਮੇਨ ਗੁਪਤਾ ਨੇ 'ਆਨੰਦ ਮਠ' ਬਣਾਈ ਸੀ। | 1male | |
ਅੰਗਰੇਜ਼ ਦੇ ਜ਼ਮਾਨੇ ਵਿਚ ਹੇਮੇਨ ਗੁਪਤਾ ਆਪ ਇਕ ਪਿਸਤੌਲਬਾਜ਼ ਇਨਕਲਾਬੀ ਰਹਿ ਚੁੱਕੇ ਸਨ। | 1male | |
"1942" ਤੇ 'ਭੂਲੀ ਨਾਈਂ' ਵਰਗੀਆਂ ਮਾਅਰਕੇ ਦੀਆਂ ਫਿਲਮਾਂ ਬੰਗਾਲੀ ਜ਼ਬਾਨ ਵਿਚ ਬਣਾਉਣ ਮਗਰੋਂ ਉਹ ਬੰਬਈ ਆਏ ਸਨ। | 1male | |
'ਆਨੰਦ ਮਠ' ਬੰਕਿਮ ਚੰਦਰ ਚੈਟਰਜੀ ਦੇ ਨਾਵਲ ਉਪਰ ਆਧਾਰਤ ਸੀ। | 1male | |
ਉਹ ਵੀ ਇਨਕਲਾਬੀ ਤਹਿਰੀਕ ਬਾਰੇ ਲਿਖਿਆ ਹੋਇਆ ਨਾਵਲ ਹੈ। | 1male | |
ਹੇਮੇਨ ਗੁਪਤਾ ਨੇ ਉਸ ਫਿਲਮ ਦੀ ਸ਼ੂਟਿੰਗ ਨੂੰ ਵੀ ਇਕ ਇਨਕਲਾਬੀ ਮਹਾ-ਯੱਗ ਬਣਾ ਦਿੱਤਾ ਸੀ। | 1male | |
ਤਿੰਨ-ਚਾਰ ਐਕਸਟਰਾ ਤਾਂ ਸਚਮੁਚ ਮਰ ਮਿਟੇ ਸਨ। | 1male | |
ਫੇਰ, ਮੈਨੂੰ ਉਹਨਾਂ ਦੇ ਚਰਨਾਂ ਤੋਂ ਦੂਰ ਜਾਣ ਦਾ ਕੀ ਹੱਕ?। | 1male | |
ਅਖਾਣ ਅਨੁਸਾਰ, ਸ਼ਬਦ ਦਾ ਫੱਟ ਮੁਸ਼ਕਲ ਨਾਲ ਮੌਲਦਾ ਹੈ। | 1male | |
ਇੰਡੀਅਨ ਪੀਪਲਜ਼ ਥੀਏਟਰ ਤੇ ਕਮਿਊਨਿਸਟ ਪਾਰਟੀ ਨਾਲੋਂ ਟੁੱਟ ਕੇ ਜੀਵਨ ਬੇਮੁਹਾਰ ਸੀ। | 1male | |
ਉਤੋਂ ਪੁਲਸ ਦੀਆਂ ਤੁੱਖਣੀਆਂ, ਜਿਨ੍ਹਾਂ ਵਿਚ ਮੈਨੂੰ ਮੁਖਬਿਰ ਬਣਾਉਣ ਦੀ ਕੋਸ਼ਿਸ਼ ਵੀ ਸ਼ਾਮਲ ਸੀ। | 1male | |
ਤੇ ਸਾਥੀਆਂ ਦੇ ਟੋਕਾਂ ਮਾਰਨ ਦੇ ਅਧਿਕਾਰ ਦੀ ਦੁਰਵਰਤੋਂ ਨੇ ਬੇਜ਼ਾਰ ਕੀਤਾ ਹੋਇਆ ਸੀ। | 1male | |
ਫਿਲਮਾਂ ਦੇ ਘਟੀਆ ਮਾਹੌਲ ਦੀ ਤਲਖੀ ਵੱਖਰੀ। | 1male | |
ਬਿਮਲ ਰਾਏ ਦੇ ਆਉਣ ਤੋਂ ਪਹਿਲਾਂ ਅਨਵਰ ਹੁਸੈਨ ਫਿਲਮ ਲਾਈਨ ਦੇ ਅਤੀ ਦੁਖਾਵੇਂ ਕਿੱਸੇ ਸੁਣਾ ਰਿਹਾ ਸੀ। | 1male | |
ਉਹਨਾਂ ਵਿਚੋਂ ਇਕ ਮੈਨੂੰ ਅਜੇ ਤੀਕ ਯਾਦ ਹੈ। | 1male | |
ਮੀਨਾ ਕੁਮਾਰੀ ਨੇ ਇਕ ਉੱਘੇ ਫਿਲਮ ਨਿਰਮਾਤਾ-ਨਿਰਦੇਸ਼ਕ ਦੀ ਫਿਲਮ 'ਸਾਈਨ' ਕੀਤੀ। | 1male | |
(ਇਹੋ ਜਹੀਆਂ ਕੋਸ਼ਿਸ਼ਾਂ ਨਿਰਮਾਤਾ-ਨਿਰਦੇਸ਼ਕ ਆਪਣਾ ਹੱਕ ਸਮਝਦੇ ਹਨ। | 1male | |
ਕਈ ਤਾਂ ਲਾਰਿਆਂ ਉਤੇ ਇਤਬਾਰ ਕਰਕੇ ਹੀ ਆਪਣਾ ਆਪ ਬਰਬਾਦ ਕਰ ਬਹਿੰਦੀਆਂ ਹਨ। | 1male | |
ਮੀਨਾ ਕੁਮਾਰੀ ਕੋਈ ਛੋਟੀ ਮੋਟੀ ਹਸਤੀ ਨਹੀਂ ਸੀ। | 1male | |
ਉਹਨੇ ਅਪਮਾਨਿਤ ਮਹਿਸੂਸ ਕੀਤਾ, ਤੇ ਅਲੱਗ ਲੈ ਜਾ ਕੇ ਸ਼ਰੀਫਾਂ ਵਾਂਗ ਪੇਸ਼ ਆਉਣ ਦੀ ਦਰਖਾਸਤ ਕੀਤੀ। | 1male | |
ਤੇ ਨਾਇਕ ਵੀ ਕੋਈ ਮਾਮੂਲੀ ਅਦਾਕਾਰ ਨਹੀਂ ਸੀ। | 1male | |
ਹਿੰਦੁਸਤਾਨ ਦੀਆਂ ਲੱਖਾਂ ਕੁੜੀਆਂ ਉਸ ਦੇ ਨਾਂ ਨੂੰ ਪੂਜਦੀਆਂ, ਤੇ ਫੋਟੋ ਸਾਹਮਣੇ ਰਖ ਕੇ ਹਉਕਾ ਭਰਦੀਆਂ ਸਨ। | 1male | |
ਨਾਇਕ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਚਪੇੜਾਂ ਕਿਉਂ ਮਰਵਾਈਆਂ ਜਾ ਰਹੀਆਂ ਸਨ। | 1male | |
ਫੇਰ ਵੀ, ਮਰਦ ਦਾ ਪੁੱਤਰ ਮਾਰਦਾ ਹੀ ਗਿਆ। | 1male | |
'ਸ਼ਾਟ' ਮੁਕਾ ਕੇ ਮੇਕ-ਅਪ-ਰੂਮ ਵਿਚ ਗਈ, ਤੇ ਰੋਈ। | 1male | |
ਉਸ ਵੇਲੇ ਮੈਨੂੰ ਗਦਰੀ ਬਾਬਾ ਗੁਰਮੁਖ ਸਿੰਘ ਬਹੁਤ ਯਾਦ ਆਏ ਸਨ। | 1male | |
ਜੇਲ੍ਹ 'ਚੋਂ ਉਮਰ-ਕੈਦ ਕਟ ਕੇ ਰਿਹਾ ਹੋਣ ਮਗਰੋਂ ਉਹ ਬੰਬਈ ਕਮਿਊਨਿਸਟ ਪਾਰਟੀ ਦੇ ਦਫਤਰ ਆ ਕੇ ਠਹਿਰੇ ਸਨ। | 1male | |
ਇਕ ਕਾਮਰੇਡ ਮੈਨੂੰ ਉਹਨਾਂ ਦੇ ਦਰਸ਼ਨ ਕਰਾਉਣ ਲੈ ਗਿਆ ਸੀ। | 1male | |
ਮੈਂ ਉਹਨਾਂ ਦੀ ਗੱਲ ਨੂੰ ਹੱਸ ਕੇ ਗੁਆ ਛਡਿਆ ਸੀ। | 1male | |
ਬੰਬਈ-ਸ਼ਾਖਾ ਦਾ ਜਨਰਲ ਸਕੱਤਰ ਹੋਣ ਕਰਕੇ ਮੈਂ ਬਦੋਬਦੀ ਕੁਲ-ਹਿੰਦ ਇਪਟਾ ਦਾ ਲੀਡਰ ਬਣਿਆਂ ਫਿਰਦਾ ਸਾਂ। | 1male | |
ਪਰ ਉਹੀ ਸਵਾਲ ਮੇਰੇ ਮਨ ਵਿਚ ਬਾਰ-ਬਾਰ ਉੱਠਿਆ। | 1male | |
ਪਰ ਉੱਥੇ ਜਾ ਕੇ ਕਰਾਂਗਾ ਕੀ? ਉੱਥੇ ਤਾਂ ਏਥੋਂ ਨਾਲੋਂ ਵੀ ਬੁਰੇ ਹਾਲ ਸਨ। | 1male | |
ਮੇਰਾ ਭਰਾ ਭੀਸ਼ਮ ਥਾਂ ਥਾਂ ਧੱਕੇ ਖਾ ਰਿਹਾ ਸੀ। | 1male | |
ਰਾਜਬੰਸ, ਰਾਜਿੰਦਰ ਸਿੰਘ ਬੇਦੀ, ਸਾਹਿਰ ਲੁਧਿਆਣਵੀ ਤੇ ਕਿਤਨੇ ਹੋਰ ਸਾਥੀ ਰੁਜ਼ਗਾਰ ਦੀ ਭਾਲ ਵਿਚ ਬੰਬਈ ਨੱਠੇ ਆਉਂਦੇ ਸਨ। | 1male | |
ਮੇਰਾ ਤਾਂ ਫੇਰ ਵੀ ਕਿਸੇ ਨਾ ਕਿਸੇ ਮਾਤਰਾ ਵਿਚ ਨਹੁੰ ਅੜਿਆ ਹੋਇਆ ਸੀ। | 1male | |
ਪਹਿਲਾ ਕੰਮ ਆਰਥਿਕ ਤੌਰ ਤੇ ਸੁਤੰਤਰ ਹੋਣਾ ਹੈ। | 1male | |
ਤੇ ਉਸ ਲਈ ਆਪਣੇ ਕੰਮ ਵਿਚ ਮੁਹਾਰਤ ਹਾਸਲ ਕਰਨੀ ਪਏਗੀ। | 1male | |
ਫਿਲਮਾਂ ਵਿਚ ਜੀਅ ਲਗਦਾ ਹੈ ਭਾਵੇਂ ਨਹੀਂ, ਮਾਹੌਲ ਭਾਵੇਂ ਕਿਹੋ ਜਿਹਾ ਹੈ, ਮੈਂ ਕਾਮਯਾਬ ਹੋ ਕੇ ਵਿਖਾਉਣਾ ਹੈ। | 1male | |
ਪੰਜਾਬ ਨੂੰ ਯਾਦ ਕਰਨਾ ਭਜਾਕਲਪਣੇ ਤੋਂ ਛੁੱਟ ਹੋਰ ਕੁਝ ਨਹੀਂ। | 1male | |
ਕਮਿਊਨਿਸਟ ਪਾਰਟੀ ਨੇ ਆਪਣੀ ਨਹਿਰੂ-ਵਿਰੋਧੀ ਪਾਲਿਸੀ ਬਦਲ ਦਿੱਤੀ ਸੀ। | 1male | |
ਮੇਰੇ ਜਿਹਾਂ ਦੇ ਮੂੰਹ ਤੋਂ ਵਰਗ-ਵੈਰੀ ਤੇ ਗਦਾਰ ਹੋਣ ਦਾ ਦਾਗ ਪੂੰਝਿਆ ਗਿਆ। | 1male | |
ਲਗਭਗ ਉਸੇ ਵੇਲੇ ਇਕੋ ਸਾਹੇ ਚਾਰ-ਪੰਜ ਹੋਰ ਫਿਲਮਾਂ ਦੇ ਕਾਂਟਰੈਕਟ ਮਿਲ ਗਏ - "ਔਲਾਦ", "ਟਕਸਾਲ", "ਆਕਾਸ਼", "ਰਾਹੀ"। | 1male | |
ਕਮ-ਸੇ-ਕਮ ਅਗਲੇ ਚਾਰ-ਪੰਜ ਸਾਲ ਜੀਵਨ ਸੌਖਾ-ਸੁਖਾਲਾ ਸੀ। | 1male | |
ਜੇ ਚਾਹਾਂ ਤਾਂ ਅਗਾਂਹ-ਵਧੂ ਤਹਿਨੀਕ ਨਾਲ ਫੇਰ ਰਿਸ਼ਤਾ ਜੋੜ ਸਕਦਾ ਸਾਂ। | 1male | |
ਫਿਲਮਾਂ ਦੇ ਘਟੀਆ ਮਾਹੌਲ ਨੂੰ ਚੰਗੇਰਾ ਬਣਾਉਣ ਲਈ ਜੂਝ ਸਕਦਾ ਸਾਂ। | 1male | |
ਬਿਮਲ ਨੇ ਵਿਅੰਗ ਕੀਤਾ ਵਕਤ ਤੋਂ ਪਹਿਲਾਂ, ਪਰ ਕੀਤਾ ਠੀਕ ਹੀ। | 1male | |
ਮੈਂ ਚਾਰਲੀ ਚੈਪਲਿਨ ਦੀ ਆਤਮ-ਕਥਾ ਬੜੇ ਸ਼ੌਕ ਨਾਲ ਪੜ੍ਹੀ ਹੈ। | 1male | |
ਪਰ ਕਾਮਯਾਬੀ ਦੇ ਦੌਰ ਦਾ ਆਗਾਜ਼ ਹੁੰਦਿਆਂ ਹੀ ਉਹ ਫਿੱਕੀ ਪੈਣੀ ਸ਼ੁਰੂ ਹੋ ਜਾਂਦੀ ਹੈ। | 1male | |
ਹੁਣ ਤੀਕਰ ਜਿਨ੍ਹਾਂ ਫਿਲਮਾਂ ਵਿਚ ਮੈਂ ਕੰਮ ਕੀਤਾ ਉਹਨਾਂ ਦੇ ਨਾਂ ਪੜਸਾਂਗ ਦੀਆਂ ਪੌੜੀਆਂ ਵਾਂਗ ਗਿਣਾਉਂਦਾ ਆਇਆ ਹਾਂ। | 1male | |
ਪਰ ਅਗਲੇ, ਯਾਨੀ ਕਾਮਯਾਬੀ ਦੇ, ਅਠਾਰਾਂ ਵਰ੍ਹਿਆਂ ਵਿਚ ਮੈਂ ਸੌ ਤੋਂ ਜ਼ਿਆਦਾ ਫਿਲਮਾਂ ਵਿਚ ਕੰਮ ਕਰ ਗਿਆ। | 1male | |
ਕਿਸ਼ਤੀ ਸੁਗਮ ਪਾਣੀਆਂ ਵਿਚ ਸੁਪਨੇ ਵਾਂਗ ਥਿਰਕਦੀ ਚਲੀ ਗਈ। | 1male | |
ਨਿਰਮਾਤਾ ਤੇ ਨੋਟਾਂ ਦੇ ਦੱਥੇ, ਹਵਾ ਤੇ ਪਾਣੀ ਵਾਂਗ ਹੋ ਗਏ, ਜਿਨ੍ਹਾਂ ਨੂੰ ਆਦਮੀ ਵਰਤਦਾ ਹੋਇਆ ਗੌਲਦਾ ਨਹੀਂ। | 1male | |
ਹੁਣ ਪੌੜੀਆਂ ਗਿਣਨ ਨਾਲ ਕੰਮ ਨਹੀਂ ਚਲ ਸਕਦਾ। | 1male | |
ਡਾਇਰੀਆਂ ਪੜ੍ਹਨੀਆਂ ਪੈਣਗੀਆਂ, ਯਾਦ-ਸ਼ਕਤੀ ਤੇ ਜ਼ੋਰ ਪਾਉਣਾ ਪਏਗਾ, ਸੋਚ-ਵਿਚਾਰ ਕਰਨੀ ਪਏਗੀ। | 1male |
Subsets and Splits
No community queries yet
The top public SQL queries from the community will appear here once available.